
ਮੂਲ ਨਿਵਾਸੀ ਭਾਈਚਾਰਿਆਂ ਦੇ ਵੱਡੇ ਅਤੇ ਭਾਰੀ ਦੁੱਖ ਦੇ ਦਰਮਿਆਨ ਕੈਨੇਡਾ ਅੱਜ ਆਪਣੀ ਕੌਨਫੈਡਰੇਸ਼ਨ ਦੀ ਹੋਂਦ ਦੇ 155ਵੇਂ ਵਰ੍ਹੇ ਵਿੱਚ ਦਾਖ਼ਲ ਹੋ ਰਿਹਾ ਹੈ। ਇਸ ਸਾਲ ਦੇ ਜਸ਼ਨਾਂ ਵਿੱਚ ਰੈਜ਼ਿਡੈਂਸ਼ੀਅਲ ਸਕੂਲਾਂ ਦੀ ਜਮੀਨਾਂ ਹੇਠੋਂ ਮਿਲ ਰਹੀਆਂ ਬੇਨਾਮੀ ਕਬਰਾਂ ਵਿੱਚ ਪਏ ਬੱਚਿਆਂ ਅਤੇ ਹੋਰ ਵਿਅਕਤੀਆਂ ਦੇ ਪਰਿਵਾਰਾਂ ਦੀਆਂ ਸਿਸਕੀਆਂ ਵੀ ਸ਼ਾਮਲ ਹਨ ਤੇ ਇਸੇ ਲਈ ਅੱਜ ਦੇ ਦਿਨ ਵੀ ਦੇਸ਼ ਦਾ ਰਾਸ਼ਟਰੀ ਝੰਡਾ ਅੱਧਾ ਝੁਕਿਆ ਹੋਇਆ ਹੈ। ਮੂਲ ਨਿਵਾਸੀ ਪਰਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ, ਅਦਾਰਾ ਰੈਡ ਐਫ.ਐਮ. ਵੱਲੋਂ ਸਮੂਹ ਸਰੋਤਿਆਂ ਨੂੰ ਕੈਨੇਡਾ ਡੇਅ ਦੇ ਦਿਨ ਦੀਆਂ ਸ਼ੁਭ ਕਾਮਨਾਵਾਂ!